ਜ਼ਿਲ੍ਹੇ ਵਿੱਚ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵਿਸ਼ੇਸ ਮੁਹਿੰਮ ਜਾਰੀ-ਜ਼ਿਲ਼੍ਹਾ ਚੋਣ ਅਫ਼ਸਰ

 

23 ਜੁਲਾਈ ਨੂੰ ਬੀ. ਐੱਲ. ਓਜ਼. ਵੱਲੋਂ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਫਾਰਮ ਨੰਬਰ 6, 7, 8 ਅਤੇ 8 ਲਏ ਜਾਣਗੇ

 

ਸਾਰੇ ਵਿੱਦਿਅਕ ਅਦਾਰਿਆਂ ਵਿੱਚ ਕੈਂਪਸ ਅੰਬੈਸਡਰ ਲਗਾਏ ਜਾਣੇ ਯਕੀਨੀ ਬਣਾਏ ਜਾਣ- ਸੱਭਰਵਾਲ

ਤਰਨਤਾਰਨ, 12 ਜੁਲਾ :

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ 1 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਇਸ ਸਬੰਧੀ ਇੱਕ ਵਿਸ਼ੇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 9 ਜੁਲਾਈ ਨੂੰ ਲਗਾਏ ਗਏ ਵਿਸ਼ੇਸ ਕੈਂਪ ਦੌਰਾਨ ਬੀ. ਐੱਲ. . ਵੱਲੋਂ ਆਪਣੇ-ਆਪਣੇ ਪੋਲਿੰਗ ਬੂਥ ਤੇ ਬੈਠ  18 ਤੋਂ 19 ਸਾਲ ਦੇ ਕੁੱਲ 1055 ਅਤੇ 19 ਤੋਂ 21 ਸਾਲ ਦੇ 951 ਨੌਜਵਾਨਾਂ ਪਾਸੋਂ ਫਾਰਮ ਨੰਬਰ 6 ਭਰਾਏ ਗਏ ਹਨ ਉਹਨਾਂ ਦੱਸਿਆ ਕਿ 23 ਜੁਲਾਈ, ਦਿਨ ਐਤਵਾਰ ਨੂੰ ਵੀ ਬੀ. ਐੱਲ. ਓਜ਼. ਵੱਲੋਂ ਆਪਣੇ ਆਪਣੇ ਪੋਲਿੰਗ ਬੂਥ ਤੇ ਬੈਠ ਕੇ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫਾਰਮ ਨੰਬਰ 6, 7, 8 ਅਤੇ 8 ਲਏ ਜਾਣਗੇ।ਮੀਟਿੰਗ ਦੌਰਾਨ ਸ੍ਰੀ ਸੰਦੀਪ ਰਿਸ਼ੀ ਵਧੀਕ ਡਿਪਟੀ ਕਮਿਸ਼ਨਰ ਜਨਰਲ, ਮੈਡਮ ਅਮਨਦੀਪ ਕੌਰ ਐੱਸ. ਡੀ. ਐੱਮ. ਤਰਨਤਾਰਨ, ਸ੍ਰੀ ਸੁਰਿੰਦਰ ਸਿੰਘ ਐੱਸ. ਡੀ. ਐੱਮ. ਪੱਟੀ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗੁਰਸਿਮਰਨਦੀਪ ਸਿੰਘ ਢਿੱਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਪਰਮਜੀਤ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਅਤਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਬਿਕਰਮਜੀਤ ਸਿੰਘ ਗਿੱਲ ਤੇ ਵਿੱਦਿਅਕ ਅਦਾਰਿਆਂ ਦੇ ਨੋਡਲ ਅਫ਼ਸ਼ਰ ਵੀ ਹਾਜ਼ਰ ਸਨDescription: Description: Description: Description: E:\TARNTARAN2\district_news\meet.JPG

ਮੀਟਿੰਗ ਨੰੁ ਸੰਬੋਧਨ ਕਰਦਿਆਂ ਸ੍ਰੀ ਸੱਭਰਵਾਲ ਨੇ ਕਿਹਾ ਕਿ ਜ਼ਿਲ੍ਹੇ ਦਾ ਜੋ ਨਾਗਰਿਕ 1 ਜਨਵਰੀ, 2017 ਨੂੰ 18 ਸਾਲ ਦਾ ਹੋ ਗਿਆ ਹੈ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।ਉਹਨਾਂ ਵਿੱਦਿਅਕ ਅਦਾਰਿਆਂ ਨੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਕੈਂਪਸ ਅੰਬੈਸਡਰ ਲਗਾਏ ਜਾਣੇ ਯਕੀਨੀ ਬਣਾਏ ਜਾਣ।ਉਹਨਾਂ ਕਿਹਾ ਕਿ ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰ ਅਤੇ ਪ੍ਰਿੰਸੀਪਲ ਦੇਣਗੇ ਕਿ ਉਹਨਾਂ ਦੇ ਅਦਾਰੇ ਵਿੱਚ ਸਾਰੇ ਯੋਗ ਨੌਜਵਾਨ ਨੇ ਵੋਟ ਬਣਾਉਣ ਲਈ ਅਪਲਾਈ ਕੀਤਾ ਹੈ।ਉਹਨਾਂ ਸਵੀਪ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਸਵੀਪ ਗਤੀਵਿਧੀਆਂ ਤਹਿਤ ਜੁਲਾਈ ਮਹੀਨੇ ਵਿੱਚ 2 ਜਾਗਰੂਕਤਾ ਕੈਂਪ ਲਗਾਉਣਾ ਯਕੀਨੀ ਬਣਾਉਣ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 31 ਜੁਲਾਈ, 2017 ਤੱਕ ਚਲਾਈ ਜਾਣ ਵਾਲੀ ਇਸ ਮੁੰਹਿਮ ਦੌਰਾਨ ਨਵੇਂ ਵੋਟਰ ਸਬੰਧਿਤ . ਆਰ. . ਦੇ ਦਫਤਰ ਵਿਖੇ ਫਾਰਮ 6 ਜਮ੍ਹਾਂ ਕਰਵਾ ਸਕਦੇ ਹਨ, ਡਾਕ ਰਾਹੀਂ ਫਾਰਮ 6 ਜਮ੍ਹਾਂ ਕਰਵਾ ਸਕਦੇ ਹਨ ਜਾਂ ਨੈਸ਼ਨਲ ਵੋਟਰਜ਼ ਸਰਵਿਸਜ਼ ਪੋਰਟਲ (ਐਨ. ਵੀ. ਐਸ. ਪੀ.) ਤੇ ਆਨ-ਲਾਈਨ ਵੀ ਅਪਲਾਈ ਕਰ ਸਕਦੇ ਹਨ ਇਸੇ ਤਰਾਂ ਵੋਟਰ ਕਾੱਮਨ ਸਰਵਿਸ ਸੈਂਟਰ (ਸੀ. ਐੱਸ. ਸੀ. ) ਤੇ ਜਾ ਕੇ ਵੀ ਆਪਣਾ ਫਾਰਮ ਨੰਬਰ 6 ਆਨਲਾਈਨ ਭਰ ਸਕਦੇ ਹਨ।ਉਹਨਾਂ ਦੱਸਿਆ ਕਿ ਇਸ ਦੌਰਾਨ ਬੀ. ਐੱਲ. . ਵੱਲੋਂ ਆਪਣੇ ਪੋਲਿੰਗ ਸਟੇਸ਼ਨ ਨਾਲ ਸਬੰਧਿਤ ਏਰੀਏ ਵਿੱਚ ਘਰ-ਘਰ ਜਾ ਕੇ 18 ਤੋਂ 21 ਸਾਲ ਅਤੇ 19 ਤੋਂ 21 ਸਾਲ ਦੇ ਵੋਟਰਾਂ ਤੋਂ ਫਾਰਮ ਨੰਬਰ 6 ਪੁਰ ਕਰਵਾਏ ਜਾਣਗੇ

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀ. ਐੱਲ. ਓਜ਼ ਵੱਲੋਂ ਨਿਯਮਾਂ ਅਨੁਸਾਰ ਵੋਟ ਕੱਟਣ ਲਈ, ਖਾਸਕਰ ਜਿੰਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਫਾਰਮ ਨੰਬਰ 7 ਪ੍ਰਾਪਤ ਕੀਤੇ ਜਾਣਗੇ ਇਸ ਤੋਂ ਇਲਾਵਾ ਫਾਰਮ ਨੰਬਰ 8 (ਦਰੁਸਤੀ ਲਈ), 8 (ਰਿਹਾਇਸ਼ ਬਦਲਣ ਸਬੰਧੀ) ਵੀ ਲਏ ਜਾਣਗੇ।ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਾਪਤ ਫਾਰਮ ਨੰ. 6 ਅਤੇ 7 (ਮਿ੍ਰਤਕ ਕੇਸਾਂ ਨਾਲ ਸਬੰਧਿਤ) ਦਾ ਨਿਪਟਾਰਾ 31 ਅਗਸਤ, 2017 ਤੱਕ ਕੀਤਾ ਜਾਵੇਗਾ, ਜਦਕਿ ਫਾਰਮ ਨੰ. 7 (ਮਿ੍ਰਤਕ ਕੇਸਾਂ ਤੋਂ ਇਲਾਵਾ) ਅਤੇ 8 ਅਤੇ 8 ਅਧੀਨ ਪ੍ਰਾਪਤ ਹੋਏ ਫਾਰਮ ਦਾ ਨਿਪਟਾਰਾ ਵਿਸ਼ੇਸ਼ ਮੁਹਿੰਮ ਤੋਂ ਬਾਅਦ ਕੀਤਾ ਜਾਵੇਗਾ ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਾਪਤ ਹੋਣ ਵਾਲੇ ਸਾਰੇ ਫਾਰਮਾਂ ਦਾ ਨਿਪਟਾਰਾ ਭਾਰਤੀ ਚੋਣ ਕਮਿਸ਼ਨ ਵਲੋਂ ਤਿਆਰ ਕੀਤੇ ਵੈੱਬ ਪੋਰਟਲ . ਆਰ. . ਨੈੱਟ ਰਾਹੀਂ ਕੀਤਾ ਜਾਵੇਗਾ