ਸਵੀਪ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ- ਜ਼ਿਲ੍ਹਾ ਚੋਣ ਅਫ਼ਸਰ 

18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ 31 ਜੁਲਾਈ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ ਮੁਹਿੰਮ

ਤਰਨਤਾਰਨ, 28 ਜੁਲਾ :

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੇ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਪੋ੍ਰਗਰਾਮ ਦਿੱਤੀ ਇਸ ਮੌਕੇ ਉਹਨਾਂ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਦੇ ਕਰਵਾਏ ਗਏ ਪੋਸਟਰ ਮੁਕਾਬਲੇ, ਭਾਸ਼ਣ ਮੁਕਾਬਲੇ, ਰੰਗੋਲੀ ਮੁਕਾਬਲੇ ਅਤੇ ਮਹਿੰਦੀ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ

Description: C:\Users\Administrator\Downloads\IMG_4673.jpgDescription: C:\Users\Administrator\Downloads\IMG_4683.jpg

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ 1 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 23 ਜੁਲਾਈ ਤੱਕ ਜ਼ਿਲ੍ਹੇ ਵਿੱਚ 18 ਤੋਂ 19 ਸਾਲ ਦੇ 1814 ਵੋਟਰਾਂ ਤੋਂ ਫਾਰਮ ਨੰਬਰ 6 ਪ੍ਰਾਪਤ ਹੋਏ ਹਨ ਅਤੇ 19 ਸਾਲ ਤੋਂ ਉੱਪਰ ਵਾਲੇ 2127 ਵੋਟਰਾਂ ਦੇ ਫਾਰਮ ਨੰਬਰ 6 ਪ੍ਰਾਪਤ ਹੋਏ ਹਨ।ਉਹਨਾਂ ਦੱਸਿਆ ਕਿ 933 ਫਾਰਮ ਨੰਬਰ 7 ਅਤੇ 677 ਫਾਰਮ ਨੰਬਰ 8 ਪ੍ਰਾਪਤ ਹੋਏ ਹਨ ਇਸ ਤੋਂ ਇਲਾਵਾ 25 ਫਾਰਮ ਨੰਬਰ 8 ਪ੍ਰਾਪਤ ਹੋਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੈੱਥ ਰਜਿਸਟਰ ਅਨੁਸਾਰ ਮਰੇ ਹੋਏ ਵੋਟਰਾਂ ਦੀ ਗਿਣਤੀ 2318 ਹੈ, ਜਿੰਨ੍ਹਾਂ ਨੂੰ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ

ਸ੍ਰੀ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਦੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਕੈਂਪਸ ਅੰਬੈਸਡਰ ਲਗਾਏ ਜਾਣੇ ਯਕੀਨੀ ਬਣਾਏ ਜਾਣ ਤਾਂ ਜੋ ਉਹਨਾਂ ਵਿਦਿਆਰਥੀਆਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਪ੍ਰਤੀ ਜਾਗਰੂਕ ਕਰ ਸਕਣ।।ਉਹਨਾਂ ਕਿਹਾ ਕਿ ਸਾਰੇ ਸਕੂਲਾਂ ਕਾਲਜਾਂ ਦੇ ਮੁਖੀ ਇਹ ਸਰਟੀਫਿਕੇਟ ਦੇਣਗੇ ਕਿ ਉਹਨਾਂ ਦੇ ਅਦਾਰੇ ਵਿੱਚ ਸਾਰੇ ਯੋਗ ਨੌਜਵਾਨਾਂ ਜਿੰਨ੍ਹਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਜਾਂ ਉਸ ਤੋਂ ਵੱਧ ਹੋ ਗਈ ਹੈ, ਨੇ ਵੋਟ ਬਣਾਉਣ ਲਈ ਅਪਲਾਈ ਕੀਤਾ ਹੈ

ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਸਵੀਪ ਗਤੀਵਿਧੀਆਂ ਤਹਿਤ ਜੁਲਾਈ ਮਹੀਨੇ ਵਿੱਚ 2 ਜਾਗਰੂਕਤਾ ਕੈਂਪ ਲਗਾਉਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵੋਟ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਅੱਗੋਂ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਣਕਾਰੀ ਦੇ ਸਕਣ

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 31 ਜੁਲਾਈ, 2017 ਤੱਕ ਚਲਾਈ ਜਾਣ ਵਾਲੀ ਇਸ ਮੁੰਹਿਮ ਦੌਰਾਨ ਨਵੇਂ ਵੋਟਰ ਸਬੰਧਿਤ . ਆਰ. . ਦੇ ਦਫਤਰ ਵਿਖੇ ਫਾਰਮ ਨੰਬਰ 6 ਜਮਾਂ ਕਰਵਾ ਸਕਦੇ ਹਨ, ਡਾਕ ਰਾਹੀਂ ਵੀ ਫਾਰਮ 6 ਜਮਾਂ ਕਰਵਾ ਸਕਦੇ ਹਨ ਜਾਂ ਨੈਸ਼ਨਲ ਵੋਟਰਜ਼ ਸਰਵਿਸਜ਼ ਪੋਰਟਲ (ਐਨ. ਵੀ. ਐਸ. ਪੀ.) ਤੇ ਆਨ-ਲਾਈਨ ਵੀ ਅਪਲਾਈ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਇਸ ਦੌਰਾਨ ਬੀ. ਐੱਲ. ਓਜ਼. ਵੱਲੋਂ ਆਪਣੇ ਪੋਲਿੰਗ ਸਟੇਸ਼ਨ ਨਾਲ ਸਬੰਧਿਤ ਏਰੀਏ ਵਿੱਚ ਘਰ-ਘਰ ਜਾ ਕੇ 18 ਤੋਂ 21 ਸਾਲ ਅਤੇ 19 ਤੋਂ 21 ਸਾਲ ਦੇ ਵੋਟਰਾਂ ਤੋਂ ਫਾਰਮ ਨੰਬਰ 6 ਭਰਵਾ ਕੇ ਲਏ ਜਾਣਗੇ

ਜ਼ਿਲਾ ਚੋਣ ਅਫ਼ਸਰ ਦੱਸਿਆ ਕਿ ਬੀ. ਐੱਲ. ਓਜ਼ ਵੱਲੋਂ ਨਿਯਮਾਂ ਅਨੁਸਾਰ ਵੋਟ ਕੱਟਣ ਲਈ, ਖਾਸਕਰ ਜਿੰਨਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਫਾਰਮ ਨੰਬਰ 7 ਪ੍ਰਾਪਤ ਕੀਤੇ ਜਾਣਗੇ ਇਸੇ ਤੋਂ ਇਲਾਵਾ ਫਾਰਮ ਨੰਬਰ 8 (ਦਰੁਸਤੀ ਲਈ), 8 (ਰਿਹਾਇਸ਼ ਬਦਲਣ ਸਬੰਧੀ) ਵੀ ਲਏ ਜਾਣਗੇ।ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਾਪਤ ਫਾਰਮ ਨੰ. 6 ਅਤੇ 7 (ਮਿ੍ਰਤਕ ਕੇਸਾਂ ਨਾਲ ਸਬੰਧਿਤ) ਦਾ ਨਿਪਟਾਰਾ 31 ਅਗਸਤ, 2017 ਤੱਕ ਕੀਤਾ ਜਾਵਗਾ, ਜਦਕਿ ਫਾਰਮ ਨੰ. 7 (ਮਿ੍ਰਤਕ ਕੇਸਾਂ ਤੋਂ ਇਲਾਵਾ) ਅਤੇ 8 ਅਤੇ 8 ਅਧੀਨ ਪ੍ਰਾਪਤ ਹੋਏ ਫਾਰਮਾਂ ਦਾ ਨਿਪਟਾਰਾ ਵਿਸ਼ੇਸ ਮੁਹਿੰਮ ਤੋਂ ਬਾਅਦ ਕੀਤਾ ਜਾਵੇਗਾ