ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਸੰਦਾਂ ਤੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ 29 ਲੱਖ ਰੁਪਏ ਦੀ ਸਬਸਿਡੀ: ਏ.ਡੀ.ਸੀ.

ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਬੀਜ, ਖਾਦ, ਦਵਾਈਆਂ ਆਦਿ ਤੇ ਦਿੱਤੀ ਜਾਵੇਗੀ 5 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਬਸਿਡੀ

ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ

ਤਰਨਤਾਰਨ, 27 ਜੁਲਾਈ ( ):

ਸਾਲ 2017 ਦੇ ਸਾਊਣੀ ਸੀਜਨ ਦੌਰਾਨ ਜ਼ਿਲ੍ਹਾ ਤਰਨਤਾਰਨ ਵਿਚ ਹੁਣ ਤੱਕ ਅੰਦਾਜਨ 1,18,000 ਹੈਕਟੇਅਰ ਝੋਨੇ ਦੀ ਬਿਜਾਈ ਹੋ ਚੁੱਕੀ ਹੈਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੰਦੀਪ ਰਿਸ਼ੀ ਨੇ ਅੱਜ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀਉਨ੍ਹਾਂ ਦੱਸਿਆ ਕਿ ਸਾਉਣੀ ਸੀਜਨ ਦੌਰਾਨ ਜ਼ਿਲ੍ਹਾ ਤਰਨਤਾਰਨ ਵਿਚ ਅੰਦਾਜਨ 1,75,000 ਹੈਕਟੇਅਰ ਰਕਬਾ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਅਧੀਨ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿਚੋਂ 1,31,000 ਰਕਬਾ ਝੋਨਾ ਅਤੇ 40,000 ਹੈਕਟੈਰਅਰ ਰਕਬਾ ਬਾਸਮਤੀ ਅਧੀਨ ਆਉਣ ਦੀ ਸੰਭਾਵਨਾ ਹੈ

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਸੰਦਾਂ ਉਤੇ ਕਿਸਾਨਾਂ ਨੂੰ 29 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈਉਨ੍ਹਾਂ ਦੱਸਿਆ ਕਿ ਸਬਸਿਡੀ ਅਧੀਨ 18 ਮਲਚਰ ਅਤੇ ਚੋਪਰ, 15 ਹੈਪੀਸੀਡਰ ਅਤੇ 10 ਐਮ.ਬੀ. ਪਲੋਅ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇਇਸਤੋਂ ਇਲਾਵਾ ਲਾਭ ਵਾਲੀਆਂ ਲਗਭਗ 30 ਸੁਸਾਇਟੀਆਂ ਨੂੰ ਹੈਪੀਸੀਡਰ, ਮਲਚਰ ਅਤੇ ਚੋਪਰ ਆਦਿ ਖ੍ਰੀਦ ਕੇ ਕਿਸਾਨਾਂ ਨੂੰ ਸਸਤੇ ਕਿਰਾਏ ਤੇ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ

ਸ੍ਰੀ ਸੰਦੀਪ ਰਿਸ਼ੀ ਨੇ ਹੋਰ ਦੱਸਿਆ ਕਿ ਫਸਲੀ ਵਿਭਿੰਨਤਾ ਸਕੀਮ ਅਧੀਨ ਸਾਲ 2016-17 ਦੌਰਾਨ ਕਿਸਾਨਾਂ ਨੂੰ ਹਰੀ ਖਾਦ ਲਈ 500 ਕੁਇੰਟਲ ਜੰਤਰ ਦਾ ਬੀਜ਼ 20 ਰੁਪਏ ਪ੍ਰਤੀ ਕਿਲੋ ਸਬਸਿਡੀ ਤੇ ਮੁਹੱਈਆ ਕਰਵਾਇਆ ਗਿਆ ਹੈਇਸ ਬੀਜ ਨਾਲ ਜ਼ਿਲ੍ਹੇ ਅੰਦਰ ਲਗਭਗ 1 ਹਜ਼ਾਰ ਹੈਕਟੇਅਰ ਰਕਬੇ ਵਿਚ ਹਰੀ ਖਾਦ ਦੀ ਬਿਜਾਈ ਕੀਤੀ ਗਈ ਹੈਇਸ ਨਾਲ ਕਿਸਾਨਾਂ ਦੀ ਜਮੀਨ ਦੀ ਉਪਜਾਓ ਸ਼ਕਤੀ ਵਧੇਗੀ ਅਤੇ ਜਮੀਨ ਦੀ ਸਿਹਤ ਵੀ ਬਰਕਰਾਰ ਰਹੇਗੀ ਜਿਸ ਨਾਲ ਫਸਲਾਂ ਦੇ ਝਾੜ ਵਿਚ ਵਾਧਾ ਹੋਵੇਗਾ

Description: C:\Users\Administrator\Downloads\IMG_2011.JPG

ਕੈਪਸ਼ਨ: ਏ.ਡੀ.ਸੀ. (ਜਨਰਲ) ਸ੍ਰੀ ਸੰਦੀਪ ਰਿਸ਼ੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹੇ ਵਿਚ 200 ਹੈਕਟੇਅਰ ਰਕਬੇ ਵਿਚ ਕਲਸਟਰ ਪ੍ਰਦਰਸ਼ਨੀਆਂ ਵਾਸਤੇ ਮੱਕੀ ਦੀ ਫਸਲ ਬਿਜਾਉਣ ਦੇ ਟੀਚੇ ਪ੍ਰਾਪਤ ਹੋਏ ਹਨਉਨ੍ਹਾਂ ਦੱਸਿਆ ਕਿ ਜੋ ਕਿਸਾਨ ਮੱਕੀ ਦੀ ਬਿਜਾਈ ਕਰਨਗੇ ਉਨ੍ਹਾਂ ਨੁੂੰ ਬੀਜ ਖਾਦ ਦਵਾਈਆਂ ਆਦਿ ਤੇ 5 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦੇ ਤੌਰ ਤੇ ਦਿੱਤੇ ਜਾਣਗੇ

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਵਾਸਤੇ ਬਲਾਕ ਪੱਧਰ ਤੇ ਕੈਂਪ ਲਗਾਏ ਗਏ ਹਨਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਵੱਧ ਤੋਂ ਵੱਧ ਕਿਸਾਨਾਂ ਨੂੰ ਰੋਟਰੀ ਪਾਵਰ ਵੀਡਰ ਤੇ 60 ਹਜ਼ਾਰ ਰੁਪਏ, ਪਾਵਰ ਸਪਰੇ ਪੰਪ ਤੇ 50 ਹਜ਼ਾਰ ਰੁਪਏ ਅਤੇ ਨੈਪਸੈਕ ਪਾਵਰ ਸਪਰੇਅ ਪੰਪ ਤੇ 8 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ ਕਰਨ ਲਈ ਨੈਟ ਹਾਊਸ ਲਗਾਉਣ ਸੰਬੰਧੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ

ਉਨ੍ਹਾਂ ਦੱਸਿਆ ਕਿ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਕੌਮੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ 1600 ਰੁਪਏ ਪ੍ਰਤੀ ਬਕਸਾ ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ

ਇਸ ਮੀਟਿੰਗ ਵਿਚ ਐਸ.ਡੀ.ਐਮ. ਤਰਨਤਾਰਨ ਅਮਨਦੀਪ ਕੌਰ, ਐਸ.ਡੀ.ਐਮ. ਪੱਟੀ ਸੁਰਿੰਦਰ ਸਿੰਘ, ਡਾ. ਪ੍ਰਤਾਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਤੋਂ ਇਲਾਵਾ ਸੰਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ